Jump to content

Var Sri Bahagauti Ji Ki (Punjabi Text): Difference between revisions

From Sikhi360
No edit summary
No edit summary
 
Line 16: Line 16:


<b style="font-size:130%;">ਸ੍ਰੀ ਭਗਉਤੀ ਜੀ ਸਹਾਇ ॥</b>
<b style="font-size:130%;">ਸ੍ਰੀ ਭਗਉਤੀ ਜੀ ਸਹਾਇ ॥</b>
<b style="font-size:130%;">ਅਥ ਵਾਰ ਦੁਰਗਾ ਕੀ ਲਿਖ੍ਯਤੇ ॥ ਪਾਤਿਸਾਹੀ ੧੦ ॥</b>
<b style="font-size:130%;">ਅਥ ਵਾਰ ਦੁਰਗਾ ਕੀ ਲਿਖ੍ਯਤੇ ॥ ਪਾਤਿਸਾਹੀ ੧੦ ॥</b>



Latest revision as of 11:57, 7 November 2025

ੴ ਸਤਿਗੁਰ ਪ੍ਰਸਾਦਿ ॥

ਸ੍ਰੀ ਭਗਉਤੀ ਜੀ ਸਹਾਇ ॥

ਅਥ ਵਾਰ ਦੁਰਗਾ ਕੀ ਲਿਖ੍ਯਤੇ ॥ ਪਾਤਿਸਾਹੀ ੧੦ ॥

ਪਉੜੀ ॥ ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥ ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥ ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥ ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥ ਸਭ ਥਾਈ ਹੋਇ ਸਹਾਇ ॥੧॥ ਖੰਡਾ ਪ੍ਰਥਮਿ ਮਨਾਇਕੈ ਜਿਨ ਸਭ ਸੈਸਾਰ ਉਪਾਇਆ ॥ ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਬਣਾਇਆ ॥ ਸਿੰਧੁ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ ॥ ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥ ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸ ਕਰਾਇਆ ॥ ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥ ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ ॥ ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ ॥ ਕਿਨੈ ਤੇਰਾ ਅੰਤ ਨ ਪਾਇਆ ॥੨॥ ਸਾਧੂ ਸਤਿਜੁਗ ਬੀਤਿਆ ਅਧਸੀਲੀ ਤ੍ਰੇਤਾ ਆਇਆ ॥ ਨਚੀ ਕਲਿ ਸਰੋਸਰੀ ਕਲਿ ਨਾਰਦ ਡਉਰੂ ਵਾਇਆ ॥ ਅਭਿਮਾਨ ਉਤਾਰਨ ਦਿਉਤਿਆ ਮਹਿਖਾਸੁਰ ਸੁੰਭ ਉਪਾਇਆ ॥ ਜੀਤ ਲਏ ਤਿਨਿ ਦੇਵਤੇ ਤਿਹੁ ਲੋਕੀ ਰਾਜੁ ਕਮਾਇਆ ॥ ਵਡਾ ਬੀਰ ਅਖਾਇ ਕੈ ਸਿਰ ਉਪਰਿ ਛਤ੍ਰ ਫਿਰਾਇਆ ॥ ਦਿਤਾ ਇੰਦ੍ਰ ਨਿਕਾਲ ਕੇ ਤਿਨਿ ਗਿਰ ਕੈਲਾਸੁ ਤਕਾਇਆ ॥ ਡਰ ਕੈ ਹਥੋਂ ਦਾਨਵੀ ਦਿਲ ਅੰਦਰਿ ਤ੍ਰਾਸ ਵਧਾਇਆ ॥ ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥ ਇਕ ਦਿਹਾੜੈ ਆਈ ਨ੍ਹਾਵਣ ਦੁਰਗ ਸਾਹ ॥ ਇੰਦ੍ਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ॥ ਛੀਨਿ ਲਈ ਠਕੁਰਾਈ ਸਾਤੇ ਦਾਨਵੀ ॥ ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥ ਬੈਠੇ ਵਾਇ ਵਧਾਈ ਤੇ ਅਮਰਾਵਤੀ ॥ ਦਿਤੇ ਦੇਵ ਭਜਾਈ ਸਭਨਾ ਰਾਕਸਾ ॥ ਕਿਨੈ ਨ ਜਿਤਿਆ ਜਾਈ ਮਹਿਖੈ ਦੈਤ ਨੂੰ ॥ ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ੪॥ ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਇ ॥ ਓਹੀ ਸੀਹੁ ਬੁਲਾਇਆ ਰਾਕਸ ਭਖਣਾ ॥ ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ ॥ ਰੋਹ ਹੋਈ ਮਹਾਮਾਈ ਰਾਕਸਿ ਮਾਰਣੇ ॥੫॥ ਦੋਹਰਾ ॥ ਰਾਕਸ ਆਏ ਰੋਹਲੇ ਖੇਤਿ ਭਿੜਨ ਕੇ ਚਾਇ ॥ ਲਸਕਨਿ ਤੇਗਾ ਬਰਛੀਆ ਸੂਰਜ ਨਦਰਿ ਨ ਪਾਇ ॥੬॥ ਪਉੜੀ ॥ ਦੁਹਾ ਕੰਧਾਰਾ ਮੁੰਹ ਜੁੜੇ ਢੋਲ ਸੰਖ ਨਗਾਰੇ ਬਜੇ ॥ ਰਾਕਸ ਆਏ ਰੋਹਲੇ ਤਰਵਾਰੀ ਬਖਤਰ ਸਜੇ ॥ ਜੁਟੇ ਸਉਹੇ ਜੁਧ ਨੋ ਇਕ ਜਾਤਿ ਨ ਜਾਣਨਿ ਭਜੇ ॥ ਖੇਤ ਅੰਦਰ ਜੋਧੇ ਗਜੇ ॥੭॥


ਜੰਗ ਮੁਸਾਫਾ ਬਜਿਆ ਰਣਿ ਘੁਰੇ ਨਗਾਰੇ ਚਾਵਲੇ ॥ ਝੂਲਨਿ ਨੇਜੇ ਬੈਰਕਾ ਨੀਸਾਣ ਲਸਨਿ ਲਸਾਵਲੇ ॥ ਢੋਲ ਨਗਾਰੇ ਪਉਣਦੇ ਊਘਨ ਜਾਣੁ ਜਟਾਵਲੇ ॥ ਦੁਰਗਾ ਦਾਨੋ ਰਣਿ ਡਹੇ ਖੇਤ ਵਜਨਿ ਨਾਦ ਭੀਹਾਵਲੇ ॥ ਬੀਰ ਪ੍ਰੋਤੇ ਬ੍ਰਛੀਏ ਜਣੁ ਡਾਲ ਚਮੁਟੇ ਆਵਲੇ ॥ ਇਕ ਵਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ ॥ ਇਕ ਚੁਣਿ ਚੁਣਿ ਝਾੜਹੁ ਕਢੀਅਨ ਰੇਤ ਵਿਚੋ ਸੋਇਨਾ ਡਾਵਲੇ ॥ ਗਦਾ ਤ੍ਰਿਸੂਲਾ ਬਰਛੀਆ ਤੀਰ ਵਗਨਿ ਖਰੇ ਉਤਾਵਲੇ ॥ ਜਣੁ ਡਸੇ ਭੁਯੰਗਮ ਸਾਵਲੇ ਮਰਿ ਜਾਵਨਿ ਬੀਰ ਰੋਹਾਵਲੇ ॥੮॥ ਵੇਖਣ ਚੰਡਿ ਪ੍ਰਚੰਡ ਨੋ ਰਣਿ ਘੁਰੇ ਨਗਾਰੇ ॥ ਧਾਏ ਰਾਕਸ ਰੋਹਲੇ ਚਉਗਿਰਦੇ ਭਾਰੇ ॥ ਹਥੀ ਤੇਗਾ ਪਕੜਿ ਕੈ ਰਣਿ ਭਿੜੇ ਕਰਾਰੇ ॥ ਕਦੇ ਨ ਨਠੈ ਜੁਧ ਤੇ ਜੋਧੇ ਜੁਝਾਰੇ ॥ ਦਿਲ ਵਿਚ ਰੋਹ ਬਢਾਇ ਕੈ ਮਾਰੁ ਮਾਰੁ ਪੁਕਾਰੇ ॥ ਮਾਰੇ ਚੰਡਿ ਪ੍ਰਚੰਡ ਨੈ ਬੀਰ ਖੇਤਿ ਉਤਾਰੇ ॥ ਮਾਰੇ ਜਾਪਨਿ ਬਿਜੁਲੀ ਸਿਰ ਭਾਰਿ ਮੁਨਾਰੇ ॥੯॥ ਚੋਟ ਪਈ ਦਮਾਮੇ ਦਲਾ ਮੁਕਾਬਲਾ ॥ ਦੇਵੀ ਦਸਤਿ ਨਚਾਈ ਸੀਹਣਿ ਸਾਰ ਦੀ ॥ ਪੇਟਿ ਮਲੰਦੇ ਲਾਈ ਮਹਿਖੇ ਦੈਤ ਨੋ ॥ ਗੁਰਦੇ ਆਂਦਾ ਖਾਈ ਨਾਲ ਰੁਕੜੇ ॥ ਜੇਹੀ ਦਿਲ ਵਿਚ ਆਈ ਕਹੀ ਸੁਣਾਇ ਕੈ ॥ ਚੋਟੀ ਜਾਣੁ ਦਿਖਾਈ ਤਾਰੇ ਧੂਮਕੇਤਿ ॥੧੦॥ ਚੋਟਾ ਪਵਨਿ ਨਗਾਰੇ ਅਣੀਆ ਜੁਟੀਆ ॥ ਧੂਹਿ ਲਈਆ ਤਰਵਾਰੀ ਦੇਵਾ ਦਾਨਵਾ ॥ ਵਾਹਨਿ ਵਾਰੋ ਵਾਰੀ ਸੂਰੇ ਸੰਘਰੇ ॥ ਵਗੈ ਰਤੁ ਝੁਲਾਰੀ ਜਿਉ ਗੇਰੂ ਬਾਬੁਤ੍ਰਾ ॥ ਵੇਖਨਿ ਬੈਠਿ ਅਟਾਰੀ ਨਾਰੀ ਰਾਕਸਾ ॥ ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥ ਲਖ ਨਗਾਰੇ ਵਜਨਿ ਆਮ੍ਹੋ ਸਾਹਮਣੇ ॥ ਰਾਕਸ ਰਣਹੁੰ ਨ ਭਜਨਿ ਰੋਹੇ ਰੋਹਲੇ ॥ ਸੀਹਾ ਵਾਗੂੰ ਗਜਣ ਸਭੇ ਸੂਰਮੇ ॥ ਤਣਿ ਤਣਿ ਕੈਬਰ ਛਡਨਿ ਦੁਰਗਾ ਸਾਮ੍ਹਣੇ ॥੧੨॥ ਘੁਰੇ ਨਗਾਰੇ ਡੋਹਰੇ ਰਣਿ ਸੰਗਲੀਆਲੇ ॥ ਧੂੜਿ ਲਪੇਟੇ ਧੂਹਰੇ ਸਰਦਾਰ ਜਟਾਲੇ ॥ ਉੱਖਲੀਆ ਨਾਸਾ ਜਿਨਾ ਮੂੰਹਿ ਜਾਪਨ ਆਲੇ ॥ ਧਾਏ ਦੇਵੀ ਸਾਮ੍ਹਣੇ ਬੀਰ ਮੁਛਲੀਆਲੇ ॥ ਸੁਰਪਤਿ ਜੇਹੇ ਲੜਿ ਹਟੇ ਬੀਰ ਟਲੇ ਨ ਟਾਲੇ ॥ ਗਜੇ ਦੁਰਗਾ ਘੇਰਿ ਕੈ ਜਣੁ ਘਣੀਅਰੁ ਕਾਲੇ ॥੧੩॥ ਚੋਟ ਪਈ ਖਰਚਾਮੀ ਦਲਾ ਮੁਕਾਬਲਾ ॥ ਘੇਰਿ ਲਈ ਵਰਿਆਮੀ ਦੁਰਗਾ ਆਇ ਕੈ ॥ ਰਾਖਸ ਬਡੈ ਅਲਾਮੀ ਭਜ ਨ ਜਾਣਦੇ ॥ ਅੰਤਿ ਹੋਏ ਸੁਰਗਾਮੀ ਮਾਰੇ ਦੇਵਤਾ ॥੧੪॥ ਅਗਣਤ ਘੁਰੇ ਨਗਾਰੇ ਦਲਾ ਭਿੜੰਦਿਆ ॥ ਪਾਏ ਮਹਖਲ ਭਾਰੇ ਦੇਵਾ ਦਾਨਵਾ ॥ ਵਾਹਨਿ ਫਟ ਕਰਾਰੇ ਰਾਕਸ ਰੋਹਲੇ ॥ ਜਾਪਨਿ ਤੇਗੀ ਆਰੇ ਮਿਆਨੋ ਧੂਹੀਆ ॥ ਜੋਧੇ ਵਡੇ ਮੁਨਾਰੇ ਜਾਪਨ ਖੇਤ ਵਿਚ ॥ ਦੇਵੀ ਆਪ ਸਵਾਰੇ ਪਬਾਂ ਜਵੇਹਣੇ ॥ ਕਦੇ ਨ ਆਖਨਿ ਹਾਰੇ ਧਾਵਨਿ ਸਾਮ੍ਹਣੇ ॥ ਦੁਰਗਾ ਸਭੇ ਸੰਘਾਰੇ ਰਾਖਸ ਖੜਗ ਲੈ ॥੧੫॥


ਉਮਲ ਲਥੇ ਜੋਧੇ ਮਾਰੂ ਵਜਿਆ ॥ ਬਦਲ ਜਿਉ ਮਹਿਖਾਸੁਰ ਰਣ ਵਿਚ ਗਜਿਆ ॥ ਇੰਦ੍ਰ ਜੇਹਾ ਜੋਧਾ ਮੈਥੋ ਭਜਿਆ ॥ ਕਉਣ ਵਿਚਾਰੀ ਦੁਰਗਾ ਜਿਨਿ ਰਣ ਸਜਿਆ ॥੧੬॥ ਵਜੇ ਢੋਲ ਨਗਾਰੇ ਦਲਾ ਮੁਕਾਬਲਾ ॥ ਤੀਰ ਫਿਰੈ ਰੈਬਾਰੇ ਆਮ੍ਹੋ ਸਾਮ੍ਹਣੇ ॥ ਅਗਣਤ ਬੀਰ ਸੰਘਾਰੇ ਲਗਦੀ ਕੈਬਰੀ ॥ ਡਿਗੇ ਜਾਣ ਮੁਨਾਰੇ ਮਾਰੈ ਬਿਜੁ ਦੈ ॥ ਖੁਲ੍ਹੀ ਵਾਲੀ ਦੈਤ ਅਹਾੜੇ ਸਭੇ ਸੂਰਮੇ ॥ ਸੁਤੇ ਜਾਣੁ ਜਟਾਰੇ ਭੰਗਾ ਖਾਇ ਕੈ ॥੧੭॥ ਦੁਹਾ ਕੰਧਾਰਾ ਮੁੰਹ ਜੁੜੇ ਨਾਲ ਧਉਸਾ ਭਾਰੀ ॥ ਕੜਕਿ ਉਠਿਆ ਫਉਜ ਤੇ ਵਡਾ ਹੰਕਾਰੀ ॥ ਲੈ ਕੈ ਚਲਿਆ ਸੂਰਮੇ ਨਾਲਿ ਵਡੇ ਹਜਾਰੀ ॥ ਮਿਆਨੋ ਖੰਡਾ ਧੂਹਿਆ ਮਹਿਖਾਸੁਰ ਭਾਰੀ ॥ ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ ॥ ਚਲੇ ਜਾਪਨਿ ਰਤ ਦੇ ਸਲਲੇ ਜਟਧਾਰੀ ॥੧੮॥ ਸਟ ਪਈ ਜਮਧਾਣੀ ਦਲਾ ਮੁਕਾਬਲਾ ॥ ਧੂਹਿ ਲਈ ਕਿਰਪਾਣੀ ਦੁਰਗਾ ਮਿਆਨ ਤੇ ॥ ਚੰਡੀ ਰਾਕਸ ਖਾਣੀ ਵਾਹੀ ਦੈਤ ਨੂੰ ॥ ਕੋਪਰ ਚੂਰਿ ਚਵਾਣੀ ਲਥੀ ਕਰਗ ਲੈ ॥ ਪਾਖਰ ਤੁਰਾ ਪਲਾਣੀ ਰੜਕੀ ਧਰਤਿ ਜਾਇ ॥ ਲੈਦੀ ਅਘਾ ਸਿਧਾਣੀ ਸਿੰਗਾ ਧਉਲ ਦਿਆ ॥ ਕੂਰਮ ਸਿਰ ਲਹਲਾਣੀ ਦੁਸਮਨ ਮਾਰ ਕੈ ॥ ਵਢੇ ਗੰਨ ਤਿਖਾਣੀ ਮੂਏ ਖੇਤ ਵਿਚ ॥ ਰਣ ਵਿਚ ਘਤੀ ਘਾਣੀ ਲੋਹੂ ਮਿਝ ਦੀ ॥ ਚਾਰੇ ਜੁਗ ਕਹਾਣੀ ਚਲਗਿ ਤੇਗ ਦੀ ॥ ਵਿਧਣ ਖੇਤਿ ਵਿਹਾਣੀ ਮਹਿਖੇ ਦੈਤ ਨੂੰ ॥੧੯॥ ਇਤੀ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ ॥ ਚਉਦਹ ਲੋਕਾ ਰਾਣੀ ਸਿੰਘੁ ਨਚਾਇਆ ॥ ਮਾਰੇ ਵੀਰ ਜਟਾਣੀ ਦਲ ਵਿਚਿ ਅਗਲੇ ॥ ਮੰਗਣ ਨਾਹੀ ਪਾਣੀ ਦਲੀ ਹੰਕਾਰਿ ਕੈ ॥ ਜਣੁ ਕਰੀ ਸਮਾਇ ਪਠਾਣੀ ਸੁਣਿ ਕੈ ਰਾਗੁ ਨੂੰ ॥ ਰਤੁ ਦੇ ਹੜ੍ਹਵਾਣੀ ਚਲੇ ਬੀਰ ਖੇਤ ॥ ਪੀਤਾ ਫੁਲ ਅਯਾਣੀ ਘੂਮਣਿ ਸੂਰਮੇ ॥੨੦॥ ਹੋਈ ਲੋਪ ਭਵਾਨੀ ਦੇਵਾ ਨੂੰ ਰਾਜੁ ਦੇ ॥ ਈਸਰ ਦੀ ਬਰਦਾਨੀ ਹੋਈ ਜਿਤੁ ਦਿਨ ॥ ਸੁੰਭ ਨਿਸੁੰਭ ਗੁਮਾਨੀ ਜਨਮੇ ਸੂਰਮੇ ॥ ਇੰਦ੍ਰ ਦੀ ਰਾਜਧਾਨੀ ਤਕੀ ਜਿਤਣੀ ॥੨੧॥ ਇੰਦ੍ਰ ਪੁਰੀ ਤੇ ਧਾਵਣਾ ਵਡ ਜੋਧੀ ਮਤਾ ਪਕਾਇਆ ॥ ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜੁ ਬਣਾਇਆ ॥ ਜੁੰਮੇ ਕਟਕ ਅਛੂਹਣੀ ਅਸਮਾਨ ਗਰਦੈ ਛਾਇਆ ॥ ਰੋਹਿ ਸੁੰਭ ਨਿਸੁੰਭ ਸਿਧਾਇਆ ॥੨੨॥ ਸੁੰਭ ਨਿਸੁੰਭ ਅਲਾਇਆ ਵਡ ਜੋਧੀ ਸੰਘਰ ਵਾਏ ॥ ਰੋਹ ਦਿਖਾਲੀ ਦਿਤੀਆ ਵਰਿਆਮੀ ਤੁਰੇ ਨਚਾਏ ॥ ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ॥ ਦੇਉ ਦਾਨੋ ਲੁਝਣ ਆਏ ॥੨੩॥ ਦਾਨੋ ਦੇਉ ਅਨਾਗੀ ਸੰਘਰੁ ਰਚਿਆ ॥ ਫੁਲ ਖਿੜੇ ਜਣੁ ਬਾਗੀ ਬਾਣੈ ਜੋਧਿਆ ॥ ਭੂਤਾ ਇਲਾ ਕਾਗੀ ਗੋਸਤ ਭਖਿਆ ॥ ਹੁਮੜ ਧੁਮੜ ਜਾਗੀ ਘਤੀ ਸੂਰਿਆ ॥੨੪॥


ਸਟ ਪਈ ਨਗਾਰੇ ਦਲਾ ਮੁਕਾਬਲਾ ॥ ਦਿਤੇ ਦੇਉ ਭਜਾਈ ਮਿਲ ਕੈ ਰਾਕਸੀ ॥ ਲੋਕੀ ਤਿਹੀ ਫਿਰਾਹੀ ਦੋਹੀ ਆਪਣੀ ॥ ਦੁਰਗਾ ਦੀ ਸਾਮ ਤਕਾਈ ਦੇਵਾ ਡਰਦਿਆ ॥ ਆਦੀ ਚੰਡਿ ਚੜਾਈ ਉਤੇ ਰਾਕਸਾ ॥੨੫॥ ਆਈ ਫੇਰਿ ਭਵਾਨੀ ਖਬਰੀ ਪਾਈਆ ॥ ਦੈਤ ਵਡੇ ਅਭਿਮਾਨੀ ਹੋਏ ਏਕਠੇ ॥ ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥ ਵਡਾ ਜਗ ਵਿਚ ਦਾਨੋ ਆਪ ਕਹਾਇਆ ॥ ਚੋਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥ ਕੜਕਿ ਉਠੀ ਰਣਿ ਚੰਡੀ ਫਉਜਾ ਦੇਖਿ ਕੈ ॥ ਧੂਹਿ ਮਿਆਨੋ ਖੰਡਾ ਧਾਈ ਸਾਮ੍ਹਣੇ ॥ ਸਭੇ ਬੀਰ ਸੰਘਾਰੇ ਧੂਮਰ ਨੈਣ ਦੇ ॥ ਜਣੁ ਲੈ ਕਟੇ ਆਰੇ ਦਰਖਤ ਬਾਢੀਆ ॥੨੭॥ ਚੋਬੀ ਧਉਸ ਵਜਾਈ ਦਲਾ ਮੁਕਾਬਲਾ ॥ ਰੋਹਿ ਭਵਾਨੀ ਆਈ ਉਤੈ ਰਾਖਸਾ ॥ ਖਬੇ ਦਸਤ ਨਚਾਈ ਸੀਹਣ ਸਾਰ ਦੀ ॥ ਬਹੁਤਿਆ ਦੇ ਤਨਿ ਲਾਈ ਕੀਤੀ ਰੰਗੁਲੀ ॥ ਭਾਈਆ ਮਾਰਨਿ ਭਾਈ ਦੁਰਗਾ ਜਾਣਿ ਕੈ ॥ ਰੋਹੈ ਹੋਇ ਚਲਾਈ ਰਾਕਸਿ ਰਾਇ ਨੋ ॥ ਜਮਪੁਰਿ ਦੀਆ ਪਠਾਈ ਲੋਚਨ ਧੂਮ ਨੋ ॥ ਜਾਪੇ ਦਿਤੀ ਸਾਈ ਮਾਰਣ ਸੁੰਭ ਦੀ ॥੨੮॥ ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ॥ ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆ ॥ ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ ॥ ਜਾਪਨਿ ਅੰਬਰਿ ਤਾਰੇ ਡਿਗਨਿ ਸੂਰਮੇ ॥ ਗਿਰੇ ਪਰਬਤ ਭਾਰੇ ਮਾਰੇ ਬ੍ਰਿਜੁ ਦੇ ॥ ਦੈਤਾ ਦੇ ਦਲ ਹਾਰੇ ਦਹਸਤ ਖਾਇ ਕੈ ॥ ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥ ਰੋਹੈ ਹੋਇ ਬੁਲਾਏ ਰਾਕਸ ਸੁੰਭ ਨੈ ॥ ਬੈਠੇ ਮਤਾ ਪਕਾਏ ਦੇਵੀ ਲਿਆਵਣੀ ॥ ਚੰਡ ਅਰੁ ਮੁੰਡ ਪਠਾਏ ਬਹੁਤਾ ਕਟਕ ਦੈ ॥ ਜਾਪੇ ਛਪਰ ਛਾਏ ਬਣੀਆ ਕੇਜਮਾ ॥ ਜੇਤੇ ਰਾਇ ਬੁਲਾਇ ਚਲੇ ਜੁਧ ਨੋ ॥ ਜਣੁ ਜਮਿ ਪਕੜਿ ਚਲਾਏ ਸਭੇ ਮਾਰਣੇ ॥੩੦॥ ਢੋਲ ਨਗਾਰੇ ਵਾਏ ਦਲਾ ਮੁਕਾਬਲਾ ॥ ਰੋਹਿ ਰੁਹੇਲੇ ਆਏ ਉਤੇ ਰਾਕਸਾ ॥ ਸਭਨੀ ਤੁਰੇ ਨਚਾਏ ਬਰਛੇ ਪਕੜਿ ਕੇ ॥ ਬਹੁਤੇ ਮਾਰਿ ਗਿਰਾਏ ਅੰਦਰਿ ਖੇਤ ਦੈ ॥ ਤੀਰੀ ਛਹਬਰ ਲਾਏ ਬੁਠੀ ਦੇਵਤਾ ॥੩੧॥ ਭੇਰੀ ਸੰਖ ਬਜਾਏ ਸੰਘਰ ਰਚਿਆ ॥ ਤਣਿ ਤਣਿ ਤੀਰ ਚਲਾਏ ਦੁਰਗਾ ਧਨੁਖ ਲੈ ॥ ਜਿਨ੍ਹੀ ਦਸਤ ਉਠਾਏ ਰਹੇ ਨ ਜੀਵਦੇ ॥ ਚੰਡ ਅਰੁ ਮੁੰਡ ਖਪਾਏ ਦੋਨੋ ਦੇਵਤਾ ॥੩੨॥ ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣਿ ॥ ਜੋਧੇ ਸਭੈ ਬੁਲਾਏ ਆਪਣੀ ਮਜਲਸੈ ॥ ਜਿਨ੍ਹੀ ਦੈਵ ਭਜਾਏ ਇੰਦ੍ਰ ਜੇਵਹੇ ॥ ਤੇਈ ਮਾਰਿ ਗਿਰਾਏ ਪਲ ਵਿਚ ਦੇਵਤੇ ॥ ਦਸਤੀ ਦਸਤ ਵਜਾਏ ਉਨ੍ਹਾ ਚਿਤ ਕਰਿ ॥ ਫਿਰ ਸ੍ਰਣਵਤ ਬੀਜ ਚਲਾਏ ਬੀੜੇ ਰਾਇ ਦੇ ॥ ਸੰਜ ਪਟੈਲਾ ਪਾਏ ਚਿਲਕਤ ਟੋਪੀਆ ॥ ਲੁਝਣ ਨੂੰ ਅਰੜਾਏ ਰਾਕਸ ਰੋਹਲੇ ॥ ਕਿਨੈ ਨ ਕਦੇ ਹਟਾਏ ਜੁਧ ਮਚਾਇਕੈ ॥ ਮਿਲਿ ਤੇਈ ਦਾਨੋ ਆਏ ਹੁਣ ਸੰਘਰ ਵੇਖਣਾ ॥੩੩॥


ਦੈਤੀ ਡੰਡ ਉਭਾਰੀ ਨੇੜੇ ਆਇ ਕੈ ॥ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣਿ ॥ ਖਬੇ ਦਸਤ ਉਭਾਰੀ ਗਦਾ ਫਿਰਾਇ ਕੈ ॥ ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ ॥ ਜਣੁ ਮਦ ਖਾਇ ਮਦਾਰੀ ਘੂਮਨ ਸੂਰਮੇ ॥ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿਚਿ ॥ ਜਣੁ ਕਰਿ ਖੇਲਿ ਖਿਲਾਰੀ ਸੁਤੇ ਫਾਗ ਨੋ ॥੩੪॥ ਸ੍ਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ ॥ ਜੋਧੇ ਵਡੇ ਮੁਨਾਰੇ ਦਿਸਣ ਖੇਤ ਵਿਚ ॥ ਸਭਨੀ ਦਸਤ ਉਭਾਰੇ ਤੇਗਾ ਧੂਹਿ ਕੈ ॥ ਮਾਰੋ ਮਾਰੁ ਪੁਕਾਰੇ ਆਏ ਸਾਮ੍ਹਣੇ ॥ ਸੰਜਾ ਤੇ ਠਣਕਾਰੇ ਤੇਗੀ ਉੱਭਰੇ ॥ ਘਾਟ ਘੜਨਿ ਠਠਿਆਰੇ ਜਾਣਿ ਬਣਾਇ ਕੇ ॥੩੫॥ ਸਟ ਪਈ ਜਮਧਾਣੀ ਦਲਾ ਮੁਕਾਬਲਾ ॥ ਘੁਮਰੁ ਬਰਗਸਤਾਣੀ ਰਣ ਵਿਚ ਘਤਿਓ ॥ ਸਣੇ ਤੁਰਾ ਪਲਾਣੀ ਡਿਗਣ ਸੂਰਮੇ ॥ ਉਠਿ ਉਠਿ ਮੰਗਨਿ ਪਾਣੀ ਘਾਇਲ ਘੂਮਦੇ ॥ ਏਵਡ ਮਾਰੁ ਵਿਹਾਣੀ ਉਤੈ ਰਾਕਸਾ ॥ ਬਿਜਲਿ ਜਿਉ ਝਰਲਾਣੀ ਉਠੀ ਦੇਵਤਾ ॥੩੬॥ ਚੋਬੀ ਧਉਸ ਉਭਾਰੀ ਦਲਾ ਮੁਕਾਬਲਾ ॥ ਸਭੋ ਸੈਨਾ ਮਾਰੀ ਪਲ ਵਿਚ ਦਾਨਵੀ ॥ ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ ॥ ਸਿਰ ਵਿਚ ਤੇਗ ਵਗਾਈ ਸ੍ਰੋਣਵਤ ਬੀਜ ਦੈ ॥੩੭॥ ਅਗਣਤ ਦਾਨੋ ਭਾਰੇ ਹੋਏ ਲੋਹੂਆ ॥ ਜੋਧੇ ਜੇਡ ਮੁਨਾਰੇ ਅੰਦਰਿ ਖੇਤ ਦੇ ॥ ਦੁਰਗਾ ਨੋ ਲਲਕਾਰੇ ਆਏ ਸਾਮ੍ਹਣੇ ॥ ਦੁਰਗਾ ਸਭੇ ਸੰਘਾਰੇ ਰਾਕਸ ਆਵਦੇ ॥ ਰਤੂ ਦੇ ਪਰਨਾਲੇ ਤਿਨ ਤੇ ਭੁਇੰ ਪਏ ॥ ਉਠੇ ਕਾਰਣਿਆਰੇ ਰਾਕਸ ਹੜਹੜਾਇ ॥੩੮॥ ਧਗਾ ਸੰਗਲੀਆਲੀ ਸੰਘਰ ਵਾਇਆ ॥ ਬਰਛੀ ਬੁੰਬਲਿਆਲੀ ਸੂਰੇ ਸੰਘਰੇ ॥ ਭੇੜ ਪਇਆ ਬੀਰਾਲੀ ਦੁਰਗਾ ਦਾਨਵੀ ॥ ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੇ ॥ ਜਣੁ ਨਟ ਲਥੇ ਛਾਲੀ ਢੋਲ ਵਜਾਇ ਕੈ ॥ ਲੋਹੂ ਫਾਥੀ ਜਾਲੀ ਲੋਥੀ ਜਮਧੜੀ ॥ ਘਣ ਵਿਚਿ ਜਿਉ ਚੰਚਾਲੀ ਤੇਗਾ ਹਸੀਆਂ ॥ ਘੁੰਮਰਿਆਰ ਸਿਆਲੀ ਬਣੀਆ ਕੇਜਮਾ ॥੩੯॥ ਧਗਾ ਸੂਲ ਬਜਾਈਆ ਦਲਾ ਮੁਕਾਬਲਾ ॥ ਧੂਹਿ ਮਿਆਨੇ ਲਈਆ ਜੁਆਨੀ ਸੂਰਮੀ ॥ ਸ੍ਰੋਣਵਤਬੀਜਿ ਵਧਾਈਆ ਅਗਣਤ ਸੂਰਤਾ ॥ ਦੁਰਗਾ ਸਉਹੈ ਆਈਆ ਰੋਹਿ ਬਢਾਇ ਕੈ ॥ ਸਭਨੀ ਆਨ ਵਗਾਈਆ ਤੇਗਾ ਧੂਹ ਕੈ ॥ ਦੁਰਗਾ ਸਭ ਬਚਾਈਆ ਢਾਲ ਸੰਭਾਲ ਕੈ ॥ ਦੇਵੀ ਆਪ ਚਲਾਈਆ ਤਕਿ ਤਕਿ ਦਾਨਵੀ ॥ ਲੋਹੂ ਨਾਲ ਡੁਬਾਈਆ ਤੇਗਾ ਨੰਗੀਆ ॥ ਸਾਰਸੁਤੀ ਜਣੁ ਨ੍ਹਾਈਆ ਮਿਲ ਕੈ ਦੇਵੀਆ ॥ ਸਭੇ ਮਾਰਿ ਗਿਰਾਈਆ ਅੰਦਰਿ ਖੇਤ ਦੇ ॥ ਤਿਦੂੰ ਫੇਰਿ ਸਵਾਈਆ ਹੋਈਆ ਸੂਰਤਾ ॥੪੦॥


ਸੂਰੀ ਸੰਘਰੁ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥ ਚੰਡਿ ਚਿਤਾਰੀ ਕਾਲਿਕਾ ਮਨਿ ਬਾਹਲਾ ਰੋਹ ਬਢਾਇ ਕੈ ॥ ਨਿਕਲੀ ਮਥਾ ਫੋੜਿ ਕੈ ਜਣੁ ਫਤਹਿ ਨੀਸਾਨ ਬਜਾਇ ਕੈ ॥ ਜਾਗਿ ਸੁ ਜੁੰਮੀ ਜੁਧ ਨੋ ਜਰਵਾਣਾ ਜਣੁ ਮਰੜਾਇ ਕੈ ॥ ਰਣੁ ਵਿਚਿ ਘੇਰਾ ਘਤਿਆ ਜਣੁ ਸੀਂਹ ਤੁਰਿਆ ਗਣਣਾਇ ਕੈ ॥ ਆਪ ਵਿਸੂਲਾ ਹੋਇਆ ਤਿਹੁੰ ਲੋਕਾ ਤੈ ਖੁਣਸਾਇ ਕੈ ॥ ਰੋਹ ਸਿਧਾਇਆ ਚਕ੍ਰ ਪਾਣਿ ਕਰਿ ਨੰਦਗ ਖੜਗ ਉਠਾਇ ਕੈ ॥ ਰਾਕਸ ਬੈਠੇ ਰੋਹਲੇ ਤੀਰ ਤੇਗੀ ਛਹਬਰ ਲਾਇ ਕੈ ॥ ਬਹੁਤ ਪਛਾੜੇ ਰਾਕਸਾ ਦਲ ਦੈਤਾ ਅੰਦਰ ਜਾਇ ਕੈ ॥ ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰ ਧੁੰਮ ਰਚਾਇਕੈ ॥ ਵਡੇ ਵਡੇ ਚੁਣਿ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥ ਰਣਿ ਕਾਲੀ ਗੁਸਾ ਖਾਇ ਕੈ ॥੪੧॥ ਦੁਹਾ ਕੰਧਾਰਾ ਮੁਹ ਜੁੜੇ ਅਣੀਆ ਚੋਈਆ ॥ ਧੂਹਿ ਕ੍ਰਿਪਾਨਾ ਤ੍ਰਿਖੀਆ ਨਾਲਿ ਲੋਹੂ ਧੋਈਆਂ ॥ ਹੂਰਾ ਸ੍ਰੋਣਤਬੀਜ ਨੋ ਘਤਿ ਘੇਰ ਖਲੋਈਆ ॥ ਲਾੜਾ ਵੇਖਣਿ ਲਾੜੀਆ ਚਉਗਿਰਦੈ ਹੋਈਆਂ ॥੪੨॥ ਚੌਬੀ ਧਉਸੀ ਪਾਈਆ ਦਲਾ ਭਿੜੰਦਿਆ ॥ ਦਸਤੀ ਧੂਹਿ ਨਚਾਈਆ ਤੇਗਾ ਤਿਖੀਆਂ ॥ ਸੂਰਿਆ ਦੇ ਤਨਿ ਲਾਈਆ ਗੋਸਤ ਗਿਧੀਆਂ ॥ ਵਿਧਣ ਰਾਤੀ ਆਈਆਂ ਮਰਦਾ ਘੋੜਿਆਂ ॥ ਜੋਗਣੀਆ ਮਿਲਿ ਧਾਈਆਂ ਲੋਹੂ ਭਖਣਾ ॥ ਸਭੇ ਮਾਰਿ ਹਟਾਈਆ ਫਉਜਾ ਦਾਨਵਾ ॥ ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਨੋ ॥ ਭੁਈ ਨ ਪਉਣੈ ਪਾਈਆਂ ਬੂੰਦਾ ਰਕਤ ਦੀਆ ॥ ਕਾਲੀ ਖੇਤ ਖਪਾਈਆਂ ਸਭੈ ਸੂਰਤਾ ॥ ਬਹੁਤੀ ਸਿਰੀ ਵਿਹਾਈਆ ਘੜੀਆ ਕਾਲ ਦੀਆ ॥ ਜਾਣੁ ਨ ਜਾਏ ਮਾਈਆ ਜੂਝੇ ਸੂਰਮੇ ॥੪੩॥ ਸੁੰਭ ਸੁਣੀ ਕਰਹਾਲੀ ਸ੍ਰੋਣਤ ਬੀਜ ਦੀ ॥ ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਵਦੀ ॥ ਬਹੁਤੇ ਬੀਰ ਜਟਲੀ ਉਠੇ ਆਖਿ ਕੈ ॥ ਚੋਟਾਂ ਪਾਨ ਤਬਾਲੀ ਜਾਸਨ ਜੁਧ ਨੋ ॥ ਥਰ ਥਰ ਪਿਰਥੀ ਹਾਲੀ ਦਲਾ ਚੜੰਦਿਆਂ ॥ ਨਾਉ ਜਿਵੈ ਹੈ ਹਾਲੀ ਸਹ ਦਰਿਆਉ ਵਿਚਿ ॥ ਧੂੜਿ ਉਤਾਹਾ ਘਾਲੀ ਖੁਰੀ ਤਰੰਗਮਾਂ ॥ ਜਾਣ ਪੁਕਾਰੂ ਚਾਲੀ ਧਰਤੀ ਇੰਦ੍ਰ ਥੈ ॥੪੪॥ ਆਹਰੁ ਮਿਲਿਆ ਆਹਰੀਆ ਸੈਨ ਸੂਰਿਆ ਸਾਜੀ ॥ ਚਲੇ ਸਉਹੈ ਦੁਰਗਸਾਹ ਜਣੁ ਕਾਬੇ ਹਾਜੀ ॥ ਤੀਰੀ ਤੇਗੀ ਜਮਧੜੀ ਰਣਿ ਵੰਡੀ ਭਾਜੀ ॥ ਇਕ ਘੁਮਨਿ ਘਾਇਲ ਸੂਰਮੇ ਜਣੁ ਮਕਤਬਿ ਕਾਜੀ ॥ ਇਕ ਬੀਰ ਪਰੋਤੇ ਬਰਛੀਐ ਜਿਉ ਝੁਕਿ ਪਉਨ ਨਵਾਜੀ ॥ ਇਕ ਦੇਵੀ ਸਉਹੈ ਖੁਣਸ ਕੈ ਖੁਣਸਾਇਨ ਤਾਜੀ ॥ ਇਕ ਧਾਵਨਿ ਜਾਪਨਿ ਸਾਮ੍ਹਣੇ ਜਿਉ ਭੁਖਿਆਏ ਪਾਜੀ ॥ ਕਦੇ ਨ ਰਜੇ ਜੁਧ ਤੇ ਰਜਿ ਹੋਏ ਰਾਜੀ ॥੪੫॥


ਬਜੇ ਸੰਗਲੀਆਲੇ ਸੰਘਰਿ ਡੋਹਰੇ ॥ ਖੇਤ ਡਹੇ ਜਟਾਲੇ ਹਾਠਾ ਜੋੜਿ ਕੈ ॥ ਨੇਜੇ ਬੰਬਲਿਆਲੇ ਦਿਸਿਨਿ ਓਰੜੈ ॥ ਚਲੇ ਜਾਣ ਜਟਾਲੇ ਨ੍ਹਾਵਣ ਗੰਗ ਨੂੰ ॥੪੬॥ ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ ॥ ਵਾਛੜ ਘਤੀ ਸੂਰਿਆਂ ਵਿਚ ਖੇਤ ਖਤੰਗਾਂ ॥ ਧੂਹਿ ਕ੍ਰਿਪਾਣਾਂ ਤਿਖੀਆਂ ਬਢਿ ਲਾਹਨਿ ਅੰਗਾਂ ॥ ਪਹਿਲਾ ਦਲਾ ਮਿਲੰਦਿਆਂ ਭੇੜੁ ਪਾਇਆ ਨਿਹੰਗਾਂ ॥੪੭॥ ਓਰੜਿ ਫਉਜਾ ਆਈਆਂ ਬੀਰ ਚੜੇ ਕੰਧਾਰੀ ॥ ਸੜਕਿ ਮਿਆਨਹੁਂ ਕਢੀਆ ਤਿਖੀਆ ਤਰਵਾਰੀ ॥ ਕੜਕਿ ਉੱਠੇ ਰਣ ਮਚਿਆ ਵਡੇ ਹੰਕਾਰੀ ॥ ਸਿਰ ਧੜ ਬਾਹਾ ਗਨਲੇ ਫੁਲ ਜੇਹੇ ਬਾੜੀ ॥ ਜਣੁ ਕਰਿ ਕਟੇ ਬਾਢੀਆਂ ਰੁਖ ਚੰਦਨਿ ਆਰੀ ॥੪੮॥ ਦੁਹਾਂ ਕੰਧਾਰਾ ਮੁਹਿ ਜੁੜੇ ਰਣਿ ਸਟ ਪਈ ਖਰਵਾਰ ਕਉ ॥ ਤਕ ਤਕ ਕੈ ਬਰ ਦੁਰਗਸਾਹ ਤਕਿ ਮਾਰੈ ਭਲੇ ਜੁਝਾਰ ਕਉ ॥ ਪੈਦਲ ਮਾਰੇ ਹਾਥੀਆ ਸੰਗਿ ਰਥ ਗਿਰੇ ਅਸਵਾਰ ਕਉ ॥ ਸੋਹਨਿ ਸੰਜਾ ਬਾਗੜਾ ਜਣੁ ਲਗੇ ਫੁਲ ਅਨਾਰ ਕਉ ॥ ਗੁਸੇ ਆਈ ਕਾਲਿਕਾ ਹਥ ਸਜੇ ਲੈ ਤਰਵਾਰ ਕਉ ॥ ਏਦੂੰ ਪਾਰੋ ਓਤ ਪਾਰ ਹਰਿਨਾਕਸਿ ਕਈ ਹਜ਼ਾਰ ਕਉ ॥ ਜਿਣਿ ਇਕੋ ਰਹੀ ਕੰਧਾਰ ਕਉ ॥ ਸਦ ਰਹਮਤਿ ਤੇਰੇ ਵਾਰ ਕਉ ॥੪੯॥ ਦੁਹਾ ਕੰਧਾਰਾ ਮੁਹਿ ਜੁੜੇ ਸਟ ਪਈ ਜਮਧਾਣ ਕਉ ॥ ਤਦਿ ਖਿੰਗ ਨਿਸੁੰਭ ਨਚਾਇਆ ਡਾਲਿ ਉਪਰ ਬਰਗੁਸਤਾਣ ਕਉ ॥ ਫੜੀ ਬਿਲੰਦ ਮੰਗਾਇਓਸੁ ਫਰਮਾਇਸ ਕਰਿ ਮੁਲਤਾਨ ਕਉ ॥ ਗੁਸੇ ਆਈ ਸਾਮ੍ਹਣੇ ਰਣ ਅੰਦਰ ਘਤਣ ਘਾਣ ਕਉ ॥ ਅਗੇ ਤੇਗ ਵਗਾਈ ਦੁਰਗਸਾਹ ਬਢਿ ਸੁੰਭਨ ਬਹੀ ਪਲਾਣ ਕਉ ॥ ਰੜਕੀ ਜਾਇ ਕੈ ਧਰਤ ਕਉ ਬਢਿ ਪਾਖਰ ਬਢਿ ਕਿਕਾਣ ਕਉ ॥ ਬੀਰ ਪਲਾਣੋ ਡਿਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ ॥ ਸਾਬਾਸ ਸਲੋਣੇ ਖਾਨ ਕਉ ॥ ਸਦ ਸਾਬਾਸ ਤੇਰੇ ਤਾਣ ਕਉ ॥ ਤਾਰੀਫਾ ਪਾਨ ਚਬਾਣ ਕਉ ॥ ਸਦ ਰਹਮਤ ਕੈਫਾ ਖਾਣ ਕਉ ॥ ਸਦ ਰਹਮਤ ਤੁਰੇ ਨਚਾਣ ਕਉ ॥੫੦॥ ਦੁਰਗਾ ਅਤੇ ਦਾਨਵੀ ਗਹਿ ਸੰਘਰ ਕਥੇ ॥ ਓਰੜ ਉਠੇ ਸੂਰਮੇ ਆਇ ਡਾਹੈ ਮਥੇ ॥ ਕਟਿ ਤੁੰਫੰਗੀ ਕੈਬਰੀ ਦਲ ਸਾਹਿਬ ਨਿਕਥੇ ॥ ਵੇਖਣਿ ਜੰਗ ਫਰੇਸਤੇ ਅਸਮਾਨਹੁੰ ਲਥੇ ॥੫੧॥ ਦੋਹਾਂ ਕੰਧਾਰਾ ਮੁਹ ਜੁੜੇ ਦਲ ਘੁਰੇ ਨਗਾਰੇ ॥ ਓਰੜਿ ਆਏ ਸੂਰਮੇ ਸਿਰਦਾਰ ਰਣਿਆਰੇ ॥ ਲੈ ਲੈ ਤੇਗਾ ਬਰਛੀਆ ਹਥਿਆਰ ਉਭਾਰੇ ॥ ਟੋਪ ਪਟੇਲਾ ਪਾਖਰਾ ਗਲਿ ਸੰਜ ਸਵਾਰੇ ॥ ਲੈ ਕੇ ਬਰਛੀ ਦੁਰਗਸਾਹ ਬਹੁ ਦਾਨਵ ਮਾਰੇ ॥ ਚੜੇ ਰਥੀ ਗਜ ਘੋੜਿਈ ਮਾਰਿ ਭੁਇ ਤੇ ਡਾਰੇ ॥ ਜਣੁ ਹਲਵਾਈ ਸੀਖ ਨਾਲ ਬਿੰਨ੍ਹ ਵੜੇ ਉਤਾਰੇ ॥੫੨॥


ਦੁਹਾ ਕੰਧਾਰਾ ਮੁਹਿ ਜੁੜੇ ਨਾਲ ਧਉਸਾ ਭਾਰੀ ॥ ਲਈ ਭਗਉਤੀ ਦੁਰਗਸਾਹਿ ਵਰ ਜਾਗਣਿ ਭਾਰੀ ॥ ਲਾਈ ਰਾਜੇ ਸੁੰਭ ਨੋ ਰਤ ਪੀਐ ਪਿਆਰੀ ॥ ਸੁੰਭ ਪਾਲਾਣੋ ਡਿਗਿਆ ਉਪਮਾ ਵੀਚਾਰੀ ॥ ਡੁਬਿ ਰਤੁ ਨਾਲਹੁ ਨਿਕਲੀ ਬਰਛੀ ਦੋਧਾਰੀ ॥ ਜਾਣੁ ਰਜਾਦੀ ਉਤਰੀ ਪੈਨ੍ਹਿ ਸੂਹੀ ਸਾਰ੍ਹੀ ॥੫੩॥ ਦੁਰਗਾ ਅਤੇ ਦਾਨਵੀ ਭੇੜ ਪਇਆ ਸਬਾਹੀਂ ॥ ਸਸਤ੍ਰ ਪਜੂਤੇ ਦੁਰਗਸਾਹ ਗਹਿ ਸਭਨੀ ਬਾਹੀਂ ॥ ਸੁੰਭ ਨਿਸੁੰਭ ਸੰਘਾਰਿਆ ਵਥ ਜੇ ਹੈ ਸਾਹੀਂ ॥ ਫਉਜਾ ਰਾਕਸ ਆਰੀਆਂ ਵੇਖ ਰੋਵਨਿ ਧਾਹੀਂ ॥ ਮੁਹਿ ਕੜੂਚੇ ਘਾਹੁ ਦੇ ਛਡਿ ਘੋੜੇ ਰਾਹੀਂ ॥ ਭਜਦੇ ਹੋਇ ਮਾਰੀਅਨ ਮੁੜਿ ਝਾਕਨਿ ਨਾਹੀਂ ॥੫੪॥ ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥ ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ ॥ ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ ॥ ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆ ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ ॥੫੫॥ ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ ॥


Preceded by:
Chandi Charitar 2 (Punjabi Text)
Var Sri Bahagauti Ji Ki (Punjabi Text) Followed by:
Gyan Prabodh (Punjabi Text)


Dasam Granth

Jaap Sahib | Akal Ustat | Bachitar Natak | Chandi Charitar Ukati Bilas | Chandi Charitar 2 | Var Sri Bhagauti Ki | Gyan Prabodh | Chaubis Avtar | Brahma Avtar | Rudra Avtar | Shabad Patshahi 10 | Khalsa Mahima | Shastarnaam Mala Purana | Charitropakhyan | Zafarnama | Hikaaitaan