Jump to content
Main menu
Main menu
move to sidebar
hide
Navigation
Main page
Recent changes
Random page
Sikhi360
Search
Search
Appearance
Create account
Log in
Personal tools
Create account
Log in
Pages for logged out editors
learn more
Contributions
Talk
Editing
Var Sri Bahagauti Ji Ki (Punjabi Text)
Page
Discussion
English
Read
Edit
View history
Tools
Tools
move to sidebar
hide
Actions
Read
Edit
View history
General
What links here
Related changes
Special pages
Page information
Appearance
move to sidebar
hide
Warning:
You are not logged in. Your IP address will be publicly visible if you make any edits. If you
log in
or
create an account
, your edits will be attributed to your username, along with other benefits.
Anti-spam check. Do
not
fill this in!
<div style=" background-color:#FFFDF8; border:1px solid #e0d6b8; border-radius:10px; padding:25px; margin:15px auto; font-size:125%; line-height:1.9; font-family:'Raavi','AnmolUni','Noto Sans Gurmukhi','Saab','Tiro Gurmukhi',sans-serif; text-align:center; color:#111; box-shadow:0 2px 5px rgba(0,0,0,0.1); max-width:700px; "> <b style="font-size:130%;">ੴ ਸਤਿਗੁਰ ਪ੍ਰਸਾਦਿ ॥</b> <b style="font-size:130%;">ਸ੍ਰੀ ਭਗਉਤੀ ਜੀ ਸਹਾਇ ॥</b> <b style="font-size:130%;">ਅਥ ਵਾਰ ਦੁਰਗਾ ਕੀ ਲਿਖ੍ਯਤੇ ॥ ਪਾਤਿਸਾਹੀ ੧੦ ॥</b> ਪਉੜੀ ॥ ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥ ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥ ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥ ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥ ਸਭ ਥਾਈ ਹੋਇ ਸਹਾਇ ॥੧॥ ਖੰਡਾ ਪ੍ਰਥਮਿ ਮਨਾਇਕੈ ਜਿਨ ਸਭ ਸੈਸਾਰ ਉਪਾਇਆ ॥ ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਬਣਾਇਆ ॥ ਸਿੰਧੁ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ ॥ ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥ ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸ ਕਰਾਇਆ ॥ ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥ ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ ॥ ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ ॥ ਕਿਨੈ ਤੇਰਾ ਅੰਤ ਨ ਪਾਇਆ ॥੨॥ ਸਾਧੂ ਸਤਿਜੁਗ ਬੀਤਿਆ ਅਧਸੀਲੀ ਤ੍ਰੇਤਾ ਆਇਆ ॥ ਨਚੀ ਕਲਿ ਸਰੋਸਰੀ ਕਲਿ ਨਾਰਦ ਡਉਰੂ ਵਾਇਆ ॥ ਅਭਿਮਾਨ ਉਤਾਰਨ ਦਿਉਤਿਆ ਮਹਿਖਾਸੁਰ ਸੁੰਭ ਉਪਾਇਆ ॥ ਜੀਤ ਲਏ ਤਿਨਿ ਦੇਵਤੇ ਤਿਹੁ ਲੋਕੀ ਰਾਜੁ ਕਮਾਇਆ ॥ ਵਡਾ ਬੀਰ ਅਖਾਇ ਕੈ ਸਿਰ ਉਪਰਿ ਛਤ੍ਰ ਫਿਰਾਇਆ ॥ ਦਿਤਾ ਇੰਦ੍ਰ ਨਿਕਾਲ ਕੇ ਤਿਨਿ ਗਿਰ ਕੈਲਾਸੁ ਤਕਾਇਆ ॥ ਡਰ ਕੈ ਹਥੋਂ ਦਾਨਵੀ ਦਿਲ ਅੰਦਰਿ ਤ੍ਰਾਸ ਵਧਾਇਆ ॥ ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥ ਇਕ ਦਿਹਾੜੈ ਆਈ ਨ੍ਹਾਵਣ ਦੁਰਗ ਸਾਹ ॥ ਇੰਦ੍ਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ॥ ਛੀਨਿ ਲਈ ਠਕੁਰਾਈ ਸਾਤੇ ਦਾਨਵੀ ॥ ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥ ਬੈਠੇ ਵਾਇ ਵਧਾਈ ਤੇ ਅਮਰਾਵਤੀ ॥ ਦਿਤੇ ਦੇਵ ਭਜਾਈ ਸਭਨਾ ਰਾਕਸਾ ॥ ਕਿਨੈ ਨ ਜਿਤਿਆ ਜਾਈ ਮਹਿਖੈ ਦੈਤ ਨੂੰ ॥ ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ੪॥ ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਇ ॥ ਓਹੀ ਸੀਹੁ ਬੁਲਾਇਆ ਰਾਕਸ ਭਖਣਾ ॥ ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ ॥ ਰੋਹ ਹੋਈ ਮਹਾਮਾਈ ਰਾਕਸਿ ਮਾਰਣੇ ॥੫॥ ਦੋਹਰਾ ॥ ਰਾਕਸ ਆਏ ਰੋਹਲੇ ਖੇਤਿ ਭਿੜਨ ਕੇ ਚਾਇ ॥ ਲਸਕਨਿ ਤੇਗਾ ਬਰਛੀਆ ਸੂਰਜ ਨਦਰਿ ਨ ਪਾਇ ॥੬॥ ਪਉੜੀ ॥ ਦੁਹਾ ਕੰਧਾਰਾ ਮੁੰਹ ਜੁੜੇ ਢੋਲ ਸੰਖ ਨਗਾਰੇ ਬਜੇ ॥ ਰਾਕਸ ਆਏ ਰੋਹਲੇ ਤਰਵਾਰੀ ਬਖਤਰ ਸਜੇ ॥ ਜੁਟੇ ਸਉਹੇ ਜੁਧ ਨੋ ਇਕ ਜਾਤਿ ਨ ਜਾਣਨਿ ਭਜੇ ॥ ਖੇਤ ਅੰਦਰ ਜੋਧੇ ਗਜੇ ॥੭॥ ------------------------------------------------------------ ਜੰਗ ਮੁਸਾਫਾ ਬਜਿਆ ਰਣਿ ਘੁਰੇ ਨਗਾਰੇ ਚਾਵਲੇ ॥ ਝੂਲਨਿ ਨੇਜੇ ਬੈਰਕਾ ਨੀਸਾਣ ਲਸਨਿ ਲਸਾਵਲੇ ॥ ਢੋਲ ਨਗਾਰੇ ਪਉਣਦੇ ਊਘਨ ਜਾਣੁ ਜਟਾਵਲੇ ॥ ਦੁਰਗਾ ਦਾਨੋ ਰਣਿ ਡਹੇ ਖੇਤ ਵਜਨਿ ਨਾਦ ਭੀਹਾਵਲੇ ॥ ਬੀਰ ਪ੍ਰੋਤੇ ਬ੍ਰਛੀਏ ਜਣੁ ਡਾਲ ਚਮੁਟੇ ਆਵਲੇ ॥ ਇਕ ਵਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ ॥ ਇਕ ਚੁਣਿ ਚੁਣਿ ਝਾੜਹੁ ਕਢੀਅਨ ਰੇਤ ਵਿਚੋ ਸੋਇਨਾ ਡਾਵਲੇ ॥ ਗਦਾ ਤ੍ਰਿਸੂਲਾ ਬਰਛੀਆ ਤੀਰ ਵਗਨਿ ਖਰੇ ਉਤਾਵਲੇ ॥ ਜਣੁ ਡਸੇ ਭੁਯੰਗਮ ਸਾਵਲੇ ਮਰਿ ਜਾਵਨਿ ਬੀਰ ਰੋਹਾਵਲੇ ॥੮॥ ਵੇਖਣ ਚੰਡਿ ਪ੍ਰਚੰਡ ਨੋ ਰਣਿ ਘੁਰੇ ਨਗਾਰੇ ॥ ਧਾਏ ਰਾਕਸ ਰੋਹਲੇ ਚਉਗਿਰਦੇ ਭਾਰੇ ॥ ਹਥੀ ਤੇਗਾ ਪਕੜਿ ਕੈ ਰਣਿ ਭਿੜੇ ਕਰਾਰੇ ॥ ਕਦੇ ਨ ਨਠੈ ਜੁਧ ਤੇ ਜੋਧੇ ਜੁਝਾਰੇ ॥ ਦਿਲ ਵਿਚ ਰੋਹ ਬਢਾਇ ਕੈ ਮਾਰੁ ਮਾਰੁ ਪੁਕਾਰੇ ॥ ਮਾਰੇ ਚੰਡਿ ਪ੍ਰਚੰਡ ਨੈ ਬੀਰ ਖੇਤਿ ਉਤਾਰੇ ॥ ਮਾਰੇ ਜਾਪਨਿ ਬਿਜੁਲੀ ਸਿਰ ਭਾਰਿ ਮੁਨਾਰੇ ॥੯॥ ਚੋਟ ਪਈ ਦਮਾਮੇ ਦਲਾ ਮੁਕਾਬਲਾ ॥ ਦੇਵੀ ਦਸਤਿ ਨਚਾਈ ਸੀਹਣਿ ਸਾਰ ਦੀ ॥ ਪੇਟਿ ਮਲੰਦੇ ਲਾਈ ਮਹਿਖੇ ਦੈਤ ਨੋ ॥ ਗੁਰਦੇ ਆਂਦਾ ਖਾਈ ਨਾਲ ਰੁਕੜੇ ॥ ਜੇਹੀ ਦਿਲ ਵਿਚ ਆਈ ਕਹੀ ਸੁਣਾਇ ਕੈ ॥ ਚੋਟੀ ਜਾਣੁ ਦਿਖਾਈ ਤਾਰੇ ਧੂਮਕੇਤਿ ॥੧੦॥ ਚੋਟਾ ਪਵਨਿ ਨਗਾਰੇ ਅਣੀਆ ਜੁਟੀਆ ॥ ਧੂਹਿ ਲਈਆ ਤਰਵਾਰੀ ਦੇਵਾ ਦਾਨਵਾ ॥ ਵਾਹਨਿ ਵਾਰੋ ਵਾਰੀ ਸੂਰੇ ਸੰਘਰੇ ॥ ਵਗੈ ਰਤੁ ਝੁਲਾਰੀ ਜਿਉ ਗੇਰੂ ਬਾਬੁਤ੍ਰਾ ॥ ਵੇਖਨਿ ਬੈਠਿ ਅਟਾਰੀ ਨਾਰੀ ਰਾਕਸਾ ॥ ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥ ਲਖ ਨਗਾਰੇ ਵਜਨਿ ਆਮ੍ਹੋ ਸਾਹਮਣੇ ॥ ਰਾਕਸ ਰਣਹੁੰ ਨ ਭਜਨਿ ਰੋਹੇ ਰੋਹਲੇ ॥ ਸੀਹਾ ਵਾਗੂੰ ਗਜਣ ਸਭੇ ਸੂਰਮੇ ॥ ਤਣਿ ਤਣਿ ਕੈਬਰ ਛਡਨਿ ਦੁਰਗਾ ਸਾਮ੍ਹਣੇ ॥੧੨॥ ਘੁਰੇ ਨਗਾਰੇ ਡੋਹਰੇ ਰਣਿ ਸੰਗਲੀਆਲੇ ॥ ਧੂੜਿ ਲਪੇਟੇ ਧੂਹਰੇ ਸਰਦਾਰ ਜਟਾਲੇ ॥ ਉੱਖਲੀਆ ਨਾਸਾ ਜਿਨਾ ਮੂੰਹਿ ਜਾਪਨ ਆਲੇ ॥ ਧਾਏ ਦੇਵੀ ਸਾਮ੍ਹਣੇ ਬੀਰ ਮੁਛਲੀਆਲੇ ॥ ਸੁਰਪਤਿ ਜੇਹੇ ਲੜਿ ਹਟੇ ਬੀਰ ਟਲੇ ਨ ਟਾਲੇ ॥ ਗਜੇ ਦੁਰਗਾ ਘੇਰਿ ਕੈ ਜਣੁ ਘਣੀਅਰੁ ਕਾਲੇ ॥੧੩॥ ਚੋਟ ਪਈ ਖਰਚਾਮੀ ਦਲਾ ਮੁਕਾਬਲਾ ॥ ਘੇਰਿ ਲਈ ਵਰਿਆਮੀ ਦੁਰਗਾ ਆਇ ਕੈ ॥ ਰਾਖਸ ਬਡੈ ਅਲਾਮੀ ਭਜ ਨ ਜਾਣਦੇ ॥ ਅੰਤਿ ਹੋਏ ਸੁਰਗਾਮੀ ਮਾਰੇ ਦੇਵਤਾ ॥੧੪॥ ਅਗਣਤ ਘੁਰੇ ਨਗਾਰੇ ਦਲਾ ਭਿੜੰਦਿਆ ॥ ਪਾਏ ਮਹਖਲ ਭਾਰੇ ਦੇਵਾ ਦਾਨਵਾ ॥ ਵਾਹਨਿ ਫਟ ਕਰਾਰੇ ਰਾਕਸ ਰੋਹਲੇ ॥ ਜਾਪਨਿ ਤੇਗੀ ਆਰੇ ਮਿਆਨੋ ਧੂਹੀਆ ॥ ਜੋਧੇ ਵਡੇ ਮੁਨਾਰੇ ਜਾਪਨ ਖੇਤ ਵਿਚ ॥ ਦੇਵੀ ਆਪ ਸਵਾਰੇ ਪਬਾਂ ਜਵੇਹਣੇ ॥ ਕਦੇ ਨ ਆਖਨਿ ਹਾਰੇ ਧਾਵਨਿ ਸਾਮ੍ਹਣੇ ॥ ਦੁਰਗਾ ਸਭੇ ਸੰਘਾਰੇ ਰਾਖਸ ਖੜਗ ਲੈ ॥੧੫॥ ------------------------------------------------------------ ਉਮਲ ਲਥੇ ਜੋਧੇ ਮਾਰੂ ਵਜਿਆ ॥ ਬਦਲ ਜਿਉ ਮਹਿਖਾਸੁਰ ਰਣ ਵਿਚ ਗਜਿਆ ॥ ਇੰਦ੍ਰ ਜੇਹਾ ਜੋਧਾ ਮੈਥੋ ਭਜਿਆ ॥ ਕਉਣ ਵਿਚਾਰੀ ਦੁਰਗਾ ਜਿਨਿ ਰਣ ਸਜਿਆ ॥੧੬॥ ਵਜੇ ਢੋਲ ਨਗਾਰੇ ਦਲਾ ਮੁਕਾਬਲਾ ॥ ਤੀਰ ਫਿਰੈ ਰੈਬਾਰੇ ਆਮ੍ਹੋ ਸਾਮ੍ਹਣੇ ॥ ਅਗਣਤ ਬੀਰ ਸੰਘਾਰੇ ਲਗਦੀ ਕੈਬਰੀ ॥ ਡਿਗੇ ਜਾਣ ਮੁਨਾਰੇ ਮਾਰੈ ਬਿਜੁ ਦੈ ॥ ਖੁਲ੍ਹੀ ਵਾਲੀ ਦੈਤ ਅਹਾੜੇ ਸਭੇ ਸੂਰਮੇ ॥ ਸੁਤੇ ਜਾਣੁ ਜਟਾਰੇ ਭੰਗਾ ਖਾਇ ਕੈ ॥੧੭॥ ਦੁਹਾ ਕੰਧਾਰਾ ਮੁੰਹ ਜੁੜੇ ਨਾਲ ਧਉਸਾ ਭਾਰੀ ॥ ਕੜਕਿ ਉਠਿਆ ਫਉਜ ਤੇ ਵਡਾ ਹੰਕਾਰੀ ॥ ਲੈ ਕੈ ਚਲਿਆ ਸੂਰਮੇ ਨਾਲਿ ਵਡੇ ਹਜਾਰੀ ॥ ਮਿਆਨੋ ਖੰਡਾ ਧੂਹਿਆ ਮਹਿਖਾਸੁਰ ਭਾਰੀ ॥ ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ ॥ ਚਲੇ ਜਾਪਨਿ ਰਤ ਦੇ ਸਲਲੇ ਜਟਧਾਰੀ ॥੧੮॥ ਸਟ ਪਈ ਜਮਧਾਣੀ ਦਲਾ ਮੁਕਾਬਲਾ ॥ ਧੂਹਿ ਲਈ ਕਿਰਪਾਣੀ ਦੁਰਗਾ ਮਿਆਨ ਤੇ ॥ ਚੰਡੀ ਰਾਕਸ ਖਾਣੀ ਵਾਹੀ ਦੈਤ ਨੂੰ ॥ ਕੋਪਰ ਚੂਰਿ ਚਵਾਣੀ ਲਥੀ ਕਰਗ ਲੈ ॥ ਪਾਖਰ ਤੁਰਾ ਪਲਾਣੀ ਰੜਕੀ ਧਰਤਿ ਜਾਇ ॥ ਲੈਦੀ ਅਘਾ ਸਿਧਾਣੀ ਸਿੰਗਾ ਧਉਲ ਦਿਆ ॥ ਕੂਰਮ ਸਿਰ ਲਹਲਾਣੀ ਦੁਸਮਨ ਮਾਰ ਕੈ ॥ ਵਢੇ ਗੰਨ ਤਿਖਾਣੀ ਮੂਏ ਖੇਤ ਵਿਚ ॥ ਰਣ ਵਿਚ ਘਤੀ ਘਾਣੀ ਲੋਹੂ ਮਿਝ ਦੀ ॥ ਚਾਰੇ ਜੁਗ ਕਹਾਣੀ ਚਲਗਿ ਤੇਗ ਦੀ ॥ ਵਿਧਣ ਖੇਤਿ ਵਿਹਾਣੀ ਮਹਿਖੇ ਦੈਤ ਨੂੰ ॥੧੯॥ ਇਤੀ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ ॥ ਚਉਦਹ ਲੋਕਾ ਰਾਣੀ ਸਿੰਘੁ ਨਚਾਇਆ ॥ ਮਾਰੇ ਵੀਰ ਜਟਾਣੀ ਦਲ ਵਿਚਿ ਅਗਲੇ ॥ ਮੰਗਣ ਨਾਹੀ ਪਾਣੀ ਦਲੀ ਹੰਕਾਰਿ ਕੈ ॥ ਜਣੁ ਕਰੀ ਸਮਾਇ ਪਠਾਣੀ ਸੁਣਿ ਕੈ ਰਾਗੁ ਨੂੰ ॥ ਰਤੁ ਦੇ ਹੜ੍ਹਵਾਣੀ ਚਲੇ ਬੀਰ ਖੇਤ ॥ ਪੀਤਾ ਫੁਲ ਅਯਾਣੀ ਘੂਮਣਿ ਸੂਰਮੇ ॥੨੦॥ ਹੋਈ ਲੋਪ ਭਵਾਨੀ ਦੇਵਾ ਨੂੰ ਰਾਜੁ ਦੇ ॥ ਈਸਰ ਦੀ ਬਰਦਾਨੀ ਹੋਈ ਜਿਤੁ ਦਿਨ ॥ ਸੁੰਭ ਨਿਸੁੰਭ ਗੁਮਾਨੀ ਜਨਮੇ ਸੂਰਮੇ ॥ ਇੰਦ੍ਰ ਦੀ ਰਾਜਧਾਨੀ ਤਕੀ ਜਿਤਣੀ ॥੨੧॥ ਇੰਦ੍ਰ ਪੁਰੀ ਤੇ ਧਾਵਣਾ ਵਡ ਜੋਧੀ ਮਤਾ ਪਕਾਇਆ ॥ ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜੁ ਬਣਾਇਆ ॥ ਜੁੰਮੇ ਕਟਕ ਅਛੂਹਣੀ ਅਸਮਾਨ ਗਰਦੈ ਛਾਇਆ ॥ ਰੋਹਿ ਸੁੰਭ ਨਿਸੁੰਭ ਸਿਧਾਇਆ ॥੨੨॥ ਸੁੰਭ ਨਿਸੁੰਭ ਅਲਾਇਆ ਵਡ ਜੋਧੀ ਸੰਘਰ ਵਾਏ ॥ ਰੋਹ ਦਿਖਾਲੀ ਦਿਤੀਆ ਵਰਿਆਮੀ ਤੁਰੇ ਨਚਾਏ ॥ ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ॥ ਦੇਉ ਦਾਨੋ ਲੁਝਣ ਆਏ ॥੨੩॥ ਦਾਨੋ ਦੇਉ ਅਨਾਗੀ ਸੰਘਰੁ ਰਚਿਆ ॥ ਫੁਲ ਖਿੜੇ ਜਣੁ ਬਾਗੀ ਬਾਣੈ ਜੋਧਿਆ ॥ ਭੂਤਾ ਇਲਾ ਕਾਗੀ ਗੋਸਤ ਭਖਿਆ ॥ ਹੁਮੜ ਧੁਮੜ ਜਾਗੀ ਘਤੀ ਸੂਰਿਆ ॥੨੪॥ ------------------------------------------------------------ ਸਟ ਪਈ ਨਗਾਰੇ ਦਲਾ ਮੁਕਾਬਲਾ ॥ ਦਿਤੇ ਦੇਉ ਭਜਾਈ ਮਿਲ ਕੈ ਰਾਕਸੀ ॥ ਲੋਕੀ ਤਿਹੀ ਫਿਰਾਹੀ ਦੋਹੀ ਆਪਣੀ ॥ ਦੁਰਗਾ ਦੀ ਸਾਮ ਤਕਾਈ ਦੇਵਾ ਡਰਦਿਆ ॥ ਆਦੀ ਚੰਡਿ ਚੜਾਈ ਉਤੇ ਰਾਕਸਾ ॥੨੫॥ ਆਈ ਫੇਰਿ ਭਵਾਨੀ ਖਬਰੀ ਪਾਈਆ ॥ ਦੈਤ ਵਡੇ ਅਭਿਮਾਨੀ ਹੋਏ ਏਕਠੇ ॥ ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥ ਵਡਾ ਜਗ ਵਿਚ ਦਾਨੋ ਆਪ ਕਹਾਇਆ ॥ ਚੋਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥ ਕੜਕਿ ਉਠੀ ਰਣਿ ਚੰਡੀ ਫਉਜਾ ਦੇਖਿ ਕੈ ॥ ਧੂਹਿ ਮਿਆਨੋ ਖੰਡਾ ਧਾਈ ਸਾਮ੍ਹਣੇ ॥ ਸਭੇ ਬੀਰ ਸੰਘਾਰੇ ਧੂਮਰ ਨੈਣ ਦੇ ॥ ਜਣੁ ਲੈ ਕਟੇ ਆਰੇ ਦਰਖਤ ਬਾਢੀਆ ॥੨੭॥ ਚੋਬੀ ਧਉਸ ਵਜਾਈ ਦਲਾ ਮੁਕਾਬਲਾ ॥ ਰੋਹਿ ਭਵਾਨੀ ਆਈ ਉਤੈ ਰਾਖਸਾ ॥ ਖਬੇ ਦਸਤ ਨਚਾਈ ਸੀਹਣ ਸਾਰ ਦੀ ॥ ਬਹੁਤਿਆ ਦੇ ਤਨਿ ਲਾਈ ਕੀਤੀ ਰੰਗੁਲੀ ॥ ਭਾਈਆ ਮਾਰਨਿ ਭਾਈ ਦੁਰਗਾ ਜਾਣਿ ਕੈ ॥ ਰੋਹੈ ਹੋਇ ਚਲਾਈ ਰਾਕਸਿ ਰਾਇ ਨੋ ॥ ਜਮਪੁਰਿ ਦੀਆ ਪਠਾਈ ਲੋਚਨ ਧੂਮ ਨੋ ॥ ਜਾਪੇ ਦਿਤੀ ਸਾਈ ਮਾਰਣ ਸੁੰਭ ਦੀ ॥੨੮॥ ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ॥ ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆ ॥ ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ ॥ ਜਾਪਨਿ ਅੰਬਰਿ ਤਾਰੇ ਡਿਗਨਿ ਸੂਰਮੇ ॥ ਗਿਰੇ ਪਰਬਤ ਭਾਰੇ ਮਾਰੇ ਬ੍ਰਿਜੁ ਦੇ ॥ ਦੈਤਾ ਦੇ ਦਲ ਹਾਰੇ ਦਹਸਤ ਖਾਇ ਕੈ ॥ ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥ ਰੋਹੈ ਹੋਇ ਬੁਲਾਏ ਰਾਕਸ ਸੁੰਭ ਨੈ ॥ ਬੈਠੇ ਮਤਾ ਪਕਾਏ ਦੇਵੀ ਲਿਆਵਣੀ ॥ ਚੰਡ ਅਰੁ ਮੁੰਡ ਪਠਾਏ ਬਹੁਤਾ ਕਟਕ ਦੈ ॥ ਜਾਪੇ ਛਪਰ ਛਾਏ ਬਣੀਆ ਕੇਜਮਾ ॥ ਜੇਤੇ ਰਾਇ ਬੁਲਾਇ ਚਲੇ ਜੁਧ ਨੋ ॥ ਜਣੁ ਜਮਿ ਪਕੜਿ ਚਲਾਏ ਸਭੇ ਮਾਰਣੇ ॥੩੦॥ ਢੋਲ ਨਗਾਰੇ ਵਾਏ ਦਲਾ ਮੁਕਾਬਲਾ ॥ ਰੋਹਿ ਰੁਹੇਲੇ ਆਏ ਉਤੇ ਰਾਕਸਾ ॥ ਸਭਨੀ ਤੁਰੇ ਨਚਾਏ ਬਰਛੇ ਪਕੜਿ ਕੇ ॥ ਬਹੁਤੇ ਮਾਰਿ ਗਿਰਾਏ ਅੰਦਰਿ ਖੇਤ ਦੈ ॥ ਤੀਰੀ ਛਹਬਰ ਲਾਏ ਬੁਠੀ ਦੇਵਤਾ ॥੩੧॥ ਭੇਰੀ ਸੰਖ ਬਜਾਏ ਸੰਘਰ ਰਚਿਆ ॥ ਤਣਿ ਤਣਿ ਤੀਰ ਚਲਾਏ ਦੁਰਗਾ ਧਨੁਖ ਲੈ ॥ ਜਿਨ੍ਹੀ ਦਸਤ ਉਠਾਏ ਰਹੇ ਨ ਜੀਵਦੇ ॥ ਚੰਡ ਅਰੁ ਮੁੰਡ ਖਪਾਏ ਦੋਨੋ ਦੇਵਤਾ ॥੩੨॥ ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣਿ ॥ ਜੋਧੇ ਸਭੈ ਬੁਲਾਏ ਆਪਣੀ ਮਜਲਸੈ ॥ ਜਿਨ੍ਹੀ ਦੈਵ ਭਜਾਏ ਇੰਦ੍ਰ ਜੇਵਹੇ ॥ ਤੇਈ ਮਾਰਿ ਗਿਰਾਏ ਪਲ ਵਿਚ ਦੇਵਤੇ ॥ ਦਸਤੀ ਦਸਤ ਵਜਾਏ ਉਨ੍ਹਾ ਚਿਤ ਕਰਿ ॥ ਫਿਰ ਸ੍ਰਣਵਤ ਬੀਜ ਚਲਾਏ ਬੀੜੇ ਰਾਇ ਦੇ ॥ ਸੰਜ ਪਟੈਲਾ ਪਾਏ ਚਿਲਕਤ ਟੋਪੀਆ ॥ ਲੁਝਣ ਨੂੰ ਅਰੜਾਏ ਰਾਕਸ ਰੋਹਲੇ ॥ ਕਿਨੈ ਨ ਕਦੇ ਹਟਾਏ ਜੁਧ ਮਚਾਇਕੈ ॥ ਮਿਲਿ ਤੇਈ ਦਾਨੋ ਆਏ ਹੁਣ ਸੰਘਰ ਵੇਖਣਾ ॥੩੩॥ ------------------------------------------------------------ ਦੈਤੀ ਡੰਡ ਉਭਾਰੀ ਨੇੜੇ ਆਇ ਕੈ ॥ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣਿ ॥ ਖਬੇ ਦਸਤ ਉਭਾਰੀ ਗਦਾ ਫਿਰਾਇ ਕੈ ॥ ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ ॥ ਜਣੁ ਮਦ ਖਾਇ ਮਦਾਰੀ ਘੂਮਨ ਸੂਰਮੇ ॥ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿਚਿ ॥ ਜਣੁ ਕਰਿ ਖੇਲਿ ਖਿਲਾਰੀ ਸੁਤੇ ਫਾਗ ਨੋ ॥੩੪॥ ਸ੍ਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ ॥ ਜੋਧੇ ਵਡੇ ਮੁਨਾਰੇ ਦਿਸਣ ਖੇਤ ਵਿਚ ॥ ਸਭਨੀ ਦਸਤ ਉਭਾਰੇ ਤੇਗਾ ਧੂਹਿ ਕੈ ॥ ਮਾਰੋ ਮਾਰੁ ਪੁਕਾਰੇ ਆਏ ਸਾਮ੍ਹਣੇ ॥ ਸੰਜਾ ਤੇ ਠਣਕਾਰੇ ਤੇਗੀ ਉੱਭਰੇ ॥ ਘਾਟ ਘੜਨਿ ਠਠਿਆਰੇ ਜਾਣਿ ਬਣਾਇ ਕੇ ॥੩੫॥ ਸਟ ਪਈ ਜਮਧਾਣੀ ਦਲਾ ਮੁਕਾਬਲਾ ॥ ਘੁਮਰੁ ਬਰਗਸਤਾਣੀ ਰਣ ਵਿਚ ਘਤਿਓ ॥ ਸਣੇ ਤੁਰਾ ਪਲਾਣੀ ਡਿਗਣ ਸੂਰਮੇ ॥ ਉਠਿ ਉਠਿ ਮੰਗਨਿ ਪਾਣੀ ਘਾਇਲ ਘੂਮਦੇ ॥ ਏਵਡ ਮਾਰੁ ਵਿਹਾਣੀ ਉਤੈ ਰਾਕਸਾ ॥ ਬਿਜਲਿ ਜਿਉ ਝਰਲਾਣੀ ਉਠੀ ਦੇਵਤਾ ॥੩੬॥ ਚੋਬੀ ਧਉਸ ਉਭਾਰੀ ਦਲਾ ਮੁਕਾਬਲਾ ॥ ਸਭੋ ਸੈਨਾ ਮਾਰੀ ਪਲ ਵਿਚ ਦਾਨਵੀ ॥ ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ ॥ ਸਿਰ ਵਿਚ ਤੇਗ ਵਗਾਈ ਸ੍ਰੋਣਵਤ ਬੀਜ ਦੈ ॥੩੭॥ ਅਗਣਤ ਦਾਨੋ ਭਾਰੇ ਹੋਏ ਲੋਹੂਆ ॥ ਜੋਧੇ ਜੇਡ ਮੁਨਾਰੇ ਅੰਦਰਿ ਖੇਤ ਦੇ ॥ ਦੁਰਗਾ ਨੋ ਲਲਕਾਰੇ ਆਏ ਸਾਮ੍ਹਣੇ ॥ ਦੁਰਗਾ ਸਭੇ ਸੰਘਾਰੇ ਰਾਕਸ ਆਵਦੇ ॥ ਰਤੂ ਦੇ ਪਰਨਾਲੇ ਤਿਨ ਤੇ ਭੁਇੰ ਪਏ ॥ ਉਠੇ ਕਾਰਣਿਆਰੇ ਰਾਕਸ ਹੜਹੜਾਇ ॥੩੮॥ ਧਗਾ ਸੰਗਲੀਆਲੀ ਸੰਘਰ ਵਾਇਆ ॥ ਬਰਛੀ ਬੁੰਬਲਿਆਲੀ ਸੂਰੇ ਸੰਘਰੇ ॥ ਭੇੜ ਪਇਆ ਬੀਰਾਲੀ ਦੁਰਗਾ ਦਾਨਵੀ ॥ ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੇ ॥ ਜਣੁ ਨਟ ਲਥੇ ਛਾਲੀ ਢੋਲ ਵਜਾਇ ਕੈ ॥ ਲੋਹੂ ਫਾਥੀ ਜਾਲੀ ਲੋਥੀ ਜਮਧੜੀ ॥ ਘਣ ਵਿਚਿ ਜਿਉ ਚੰਚਾਲੀ ਤੇਗਾ ਹਸੀਆਂ ॥ ਘੁੰਮਰਿਆਰ ਸਿਆਲੀ ਬਣੀਆ ਕੇਜਮਾ ॥੩੯॥ ਧਗਾ ਸੂਲ ਬਜਾਈਆ ਦਲਾ ਮੁਕਾਬਲਾ ॥ ਧੂਹਿ ਮਿਆਨੇ ਲਈਆ ਜੁਆਨੀ ਸੂਰਮੀ ॥ ਸ੍ਰੋਣਵਤਬੀਜਿ ਵਧਾਈਆ ਅਗਣਤ ਸੂਰਤਾ ॥ ਦੁਰਗਾ ਸਉਹੈ ਆਈਆ ਰੋਹਿ ਬਢਾਇ ਕੈ ॥ ਸਭਨੀ ਆਨ ਵਗਾਈਆ ਤੇਗਾ ਧੂਹ ਕੈ ॥ ਦੁਰਗਾ ਸਭ ਬਚਾਈਆ ਢਾਲ ਸੰਭਾਲ ਕੈ ॥ ਦੇਵੀ ਆਪ ਚਲਾਈਆ ਤਕਿ ਤਕਿ ਦਾਨਵੀ ॥ ਲੋਹੂ ਨਾਲ ਡੁਬਾਈਆ ਤੇਗਾ ਨੰਗੀਆ ॥ ਸਾਰਸੁਤੀ ਜਣੁ ਨ੍ਹਾਈਆ ਮਿਲ ਕੈ ਦੇਵੀਆ ॥ ਸਭੇ ਮਾਰਿ ਗਿਰਾਈਆ ਅੰਦਰਿ ਖੇਤ ਦੇ ॥ ਤਿਦੂੰ ਫੇਰਿ ਸਵਾਈਆ ਹੋਈਆ ਸੂਰਤਾ ॥੪੦॥ ------------------------------------------------------------ ਸੂਰੀ ਸੰਘਰੁ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥ ਚੰਡਿ ਚਿਤਾਰੀ ਕਾਲਿਕਾ ਮਨਿ ਬਾਹਲਾ ਰੋਹ ਬਢਾਇ ਕੈ ॥ ਨਿਕਲੀ ਮਥਾ ਫੋੜਿ ਕੈ ਜਣੁ ਫਤਹਿ ਨੀਸਾਨ ਬਜਾਇ ਕੈ ॥ ਜਾਗਿ ਸੁ ਜੁੰਮੀ ਜੁਧ ਨੋ ਜਰਵਾਣਾ ਜਣੁ ਮਰੜਾਇ ਕੈ ॥ ਰਣੁ ਵਿਚਿ ਘੇਰਾ ਘਤਿਆ ਜਣੁ ਸੀਂਹ ਤੁਰਿਆ ਗਣਣਾਇ ਕੈ ॥ ਆਪ ਵਿਸੂਲਾ ਹੋਇਆ ਤਿਹੁੰ ਲੋਕਾ ਤੈ ਖੁਣਸਾਇ ਕੈ ॥ ਰੋਹ ਸਿਧਾਇਆ ਚਕ੍ਰ ਪਾਣਿ ਕਰਿ ਨੰਦਗ ਖੜਗ ਉਠਾਇ ਕੈ ॥ ਰਾਕਸ ਬੈਠੇ ਰੋਹਲੇ ਤੀਰ ਤੇਗੀ ਛਹਬਰ ਲਾਇ ਕੈ ॥ ਬਹੁਤ ਪਛਾੜੇ ਰਾਕਸਾ ਦਲ ਦੈਤਾ ਅੰਦਰ ਜਾਇ ਕੈ ॥ ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰ ਧੁੰਮ ਰਚਾਇਕੈ ॥ ਵਡੇ ਵਡੇ ਚੁਣਿ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥ ਰਣਿ ਕਾਲੀ ਗੁਸਾ ਖਾਇ ਕੈ ॥੪੧॥ ਦੁਹਾ ਕੰਧਾਰਾ ਮੁਹ ਜੁੜੇ ਅਣੀਆ ਚੋਈਆ ॥ ਧੂਹਿ ਕ੍ਰਿਪਾਨਾ ਤ੍ਰਿਖੀਆ ਨਾਲਿ ਲੋਹੂ ਧੋਈਆਂ ॥ ਹੂਰਾ ਸ੍ਰੋਣਤਬੀਜ ਨੋ ਘਤਿ ਘੇਰ ਖਲੋਈਆ ॥ ਲਾੜਾ ਵੇਖਣਿ ਲਾੜੀਆ ਚਉਗਿਰਦੈ ਹੋਈਆਂ ॥੪੨॥ ਚੌਬੀ ਧਉਸੀ ਪਾਈਆ ਦਲਾ ਭਿੜੰਦਿਆ ॥ ਦਸਤੀ ਧੂਹਿ ਨਚਾਈਆ ਤੇਗਾ ਤਿਖੀਆਂ ॥ ਸੂਰਿਆ ਦੇ ਤਨਿ ਲਾਈਆ ਗੋਸਤ ਗਿਧੀਆਂ ॥ ਵਿਧਣ ਰਾਤੀ ਆਈਆਂ ਮਰਦਾ ਘੋੜਿਆਂ ॥ ਜੋਗਣੀਆ ਮਿਲਿ ਧਾਈਆਂ ਲੋਹੂ ਭਖਣਾ ॥ ਸਭੇ ਮਾਰਿ ਹਟਾਈਆ ਫਉਜਾ ਦਾਨਵਾ ॥ ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਨੋ ॥ ਭੁਈ ਨ ਪਉਣੈ ਪਾਈਆਂ ਬੂੰਦਾ ਰਕਤ ਦੀਆ ॥ ਕਾਲੀ ਖੇਤ ਖਪਾਈਆਂ ਸਭੈ ਸੂਰਤਾ ॥ ਬਹੁਤੀ ਸਿਰੀ ਵਿਹਾਈਆ ਘੜੀਆ ਕਾਲ ਦੀਆ ॥ ਜਾਣੁ ਨ ਜਾਏ ਮਾਈਆ ਜੂਝੇ ਸੂਰਮੇ ॥੪੩॥ ਸੁੰਭ ਸੁਣੀ ਕਰਹਾਲੀ ਸ੍ਰੋਣਤ ਬੀਜ ਦੀ ॥ ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਵਦੀ ॥ ਬਹੁਤੇ ਬੀਰ ਜਟਲੀ ਉਠੇ ਆਖਿ ਕੈ ॥ ਚੋਟਾਂ ਪਾਨ ਤਬਾਲੀ ਜਾਸਨ ਜੁਧ ਨੋ ॥ ਥਰ ਥਰ ਪਿਰਥੀ ਹਾਲੀ ਦਲਾ ਚੜੰਦਿਆਂ ॥ ਨਾਉ ਜਿਵੈ ਹੈ ਹਾਲੀ ਸਹ ਦਰਿਆਉ ਵਿਚਿ ॥ ਧੂੜਿ ਉਤਾਹਾ ਘਾਲੀ ਖੁਰੀ ਤਰੰਗਮਾਂ ॥ ਜਾਣ ਪੁਕਾਰੂ ਚਾਲੀ ਧਰਤੀ ਇੰਦ੍ਰ ਥੈ ॥੪੪॥ ਆਹਰੁ ਮਿਲਿਆ ਆਹਰੀਆ ਸੈਨ ਸੂਰਿਆ ਸਾਜੀ ॥ ਚਲੇ ਸਉਹੈ ਦੁਰਗਸਾਹ ਜਣੁ ਕਾਬੇ ਹਾਜੀ ॥ ਤੀਰੀ ਤੇਗੀ ਜਮਧੜੀ ਰਣਿ ਵੰਡੀ ਭਾਜੀ ॥ ਇਕ ਘੁਮਨਿ ਘਾਇਲ ਸੂਰਮੇ ਜਣੁ ਮਕਤਬਿ ਕਾਜੀ ॥ ਇਕ ਬੀਰ ਪਰੋਤੇ ਬਰਛੀਐ ਜਿਉ ਝੁਕਿ ਪਉਨ ਨਵਾਜੀ ॥ ਇਕ ਦੇਵੀ ਸਉਹੈ ਖੁਣਸ ਕੈ ਖੁਣਸਾਇਨ ਤਾਜੀ ॥ ਇਕ ਧਾਵਨਿ ਜਾਪਨਿ ਸਾਮ੍ਹਣੇ ਜਿਉ ਭੁਖਿਆਏ ਪਾਜੀ ॥ ਕਦੇ ਨ ਰਜੇ ਜੁਧ ਤੇ ਰਜਿ ਹੋਏ ਰਾਜੀ ॥੪੫॥ ------------------------------------------------------------ ਬਜੇ ਸੰਗਲੀਆਲੇ ਸੰਘਰਿ ਡੋਹਰੇ ॥ ਖੇਤ ਡਹੇ ਜਟਾਲੇ ਹਾਠਾ ਜੋੜਿ ਕੈ ॥ ਨੇਜੇ ਬੰਬਲਿਆਲੇ ਦਿਸਿਨਿ ਓਰੜੈ ॥ ਚਲੇ ਜਾਣ ਜਟਾਲੇ ਨ੍ਹਾਵਣ ਗੰਗ ਨੂੰ ॥੪੬॥ ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ ॥ ਵਾਛੜ ਘਤੀ ਸੂਰਿਆਂ ਵਿਚ ਖੇਤ ਖਤੰਗਾਂ ॥ ਧੂਹਿ ਕ੍ਰਿਪਾਣਾਂ ਤਿਖੀਆਂ ਬਢਿ ਲਾਹਨਿ ਅੰਗਾਂ ॥ ਪਹਿਲਾ ਦਲਾ ਮਿਲੰਦਿਆਂ ਭੇੜੁ ਪਾਇਆ ਨਿਹੰਗਾਂ ॥੪੭॥ ਓਰੜਿ ਫਉਜਾ ਆਈਆਂ ਬੀਰ ਚੜੇ ਕੰਧਾਰੀ ॥ ਸੜਕਿ ਮਿਆਨਹੁਂ ਕਢੀਆ ਤਿਖੀਆ ਤਰਵਾਰੀ ॥ ਕੜਕਿ ਉੱਠੇ ਰਣ ਮਚਿਆ ਵਡੇ ਹੰਕਾਰੀ ॥ ਸਿਰ ਧੜ ਬਾਹਾ ਗਨਲੇ ਫੁਲ ਜੇਹੇ ਬਾੜੀ ॥ ਜਣੁ ਕਰਿ ਕਟੇ ਬਾਢੀਆਂ ਰੁਖ ਚੰਦਨਿ ਆਰੀ ॥੪੮॥ ਦੁਹਾਂ ਕੰਧਾਰਾ ਮੁਹਿ ਜੁੜੇ ਰਣਿ ਸਟ ਪਈ ਖਰਵਾਰ ਕਉ ॥ ਤਕ ਤਕ ਕੈ ਬਰ ਦੁਰਗਸਾਹ ਤਕਿ ਮਾਰੈ ਭਲੇ ਜੁਝਾਰ ਕਉ ॥ ਪੈਦਲ ਮਾਰੇ ਹਾਥੀਆ ਸੰਗਿ ਰਥ ਗਿਰੇ ਅਸਵਾਰ ਕਉ ॥ ਸੋਹਨਿ ਸੰਜਾ ਬਾਗੜਾ ਜਣੁ ਲਗੇ ਫੁਲ ਅਨਾਰ ਕਉ ॥ ਗੁਸੇ ਆਈ ਕਾਲਿਕਾ ਹਥ ਸਜੇ ਲੈ ਤਰਵਾਰ ਕਉ ॥ ਏਦੂੰ ਪਾਰੋ ਓਤ ਪਾਰ ਹਰਿਨਾਕਸਿ ਕਈ ਹਜ਼ਾਰ ਕਉ ॥ ਜਿਣਿ ਇਕੋ ਰਹੀ ਕੰਧਾਰ ਕਉ ॥ ਸਦ ਰਹਮਤਿ ਤੇਰੇ ਵਾਰ ਕਉ ॥੪੯॥ ਦੁਹਾ ਕੰਧਾਰਾ ਮੁਹਿ ਜੁੜੇ ਸਟ ਪਈ ਜਮਧਾਣ ਕਉ ॥ ਤਦਿ ਖਿੰਗ ਨਿਸੁੰਭ ਨਚਾਇਆ ਡਾਲਿ ਉਪਰ ਬਰਗੁਸਤਾਣ ਕਉ ॥ ਫੜੀ ਬਿਲੰਦ ਮੰਗਾਇਓਸੁ ਫਰਮਾਇਸ ਕਰਿ ਮੁਲਤਾਨ ਕਉ ॥ ਗੁਸੇ ਆਈ ਸਾਮ੍ਹਣੇ ਰਣ ਅੰਦਰ ਘਤਣ ਘਾਣ ਕਉ ॥ ਅਗੇ ਤੇਗ ਵਗਾਈ ਦੁਰਗਸਾਹ ਬਢਿ ਸੁੰਭਨ ਬਹੀ ਪਲਾਣ ਕਉ ॥ ਰੜਕੀ ਜਾਇ ਕੈ ਧਰਤ ਕਉ ਬਢਿ ਪਾਖਰ ਬਢਿ ਕਿਕਾਣ ਕਉ ॥ ਬੀਰ ਪਲਾਣੋ ਡਿਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ ॥ ਸਾਬਾਸ ਸਲੋਣੇ ਖਾਨ ਕਉ ॥ ਸਦ ਸਾਬਾਸ ਤੇਰੇ ਤਾਣ ਕਉ ॥ ਤਾਰੀਫਾ ਪਾਨ ਚਬਾਣ ਕਉ ॥ ਸਦ ਰਹਮਤ ਕੈਫਾ ਖਾਣ ਕਉ ॥ ਸਦ ਰਹਮਤ ਤੁਰੇ ਨਚਾਣ ਕਉ ॥੫੦॥ ਦੁਰਗਾ ਅਤੇ ਦਾਨਵੀ ਗਹਿ ਸੰਘਰ ਕਥੇ ॥ ਓਰੜ ਉਠੇ ਸੂਰਮੇ ਆਇ ਡਾਹੈ ਮਥੇ ॥ ਕਟਿ ਤੁੰਫੰਗੀ ਕੈਬਰੀ ਦਲ ਸਾਹਿਬ ਨਿਕਥੇ ॥ ਵੇਖਣਿ ਜੰਗ ਫਰੇਸਤੇ ਅਸਮਾਨਹੁੰ ਲਥੇ ॥੫੧॥ ਦੋਹਾਂ ਕੰਧਾਰਾ ਮੁਹ ਜੁੜੇ ਦਲ ਘੁਰੇ ਨਗਾਰੇ ॥ ਓਰੜਿ ਆਏ ਸੂਰਮੇ ਸਿਰਦਾਰ ਰਣਿਆਰੇ ॥ ਲੈ ਲੈ ਤੇਗਾ ਬਰਛੀਆ ਹਥਿਆਰ ਉਭਾਰੇ ॥ ਟੋਪ ਪਟੇਲਾ ਪਾਖਰਾ ਗਲਿ ਸੰਜ ਸਵਾਰੇ ॥ ਲੈ ਕੇ ਬਰਛੀ ਦੁਰਗਸਾਹ ਬਹੁ ਦਾਨਵ ਮਾਰੇ ॥ ਚੜੇ ਰਥੀ ਗਜ ਘੋੜਿਈ ਮਾਰਿ ਭੁਇ ਤੇ ਡਾਰੇ ॥ ਜਣੁ ਹਲਵਾਈ ਸੀਖ ਨਾਲ ਬਿੰਨ੍ਹ ਵੜੇ ਉਤਾਰੇ ॥੫੨॥ ------------------------------------------------------------ ਦੁਹਾ ਕੰਧਾਰਾ ਮੁਹਿ ਜੁੜੇ ਨਾਲ ਧਉਸਾ ਭਾਰੀ ॥ ਲਈ ਭਗਉਤੀ ਦੁਰਗਸਾਹਿ ਵਰ ਜਾਗਣਿ ਭਾਰੀ ॥ ਲਾਈ ਰਾਜੇ ਸੁੰਭ ਨੋ ਰਤ ਪੀਐ ਪਿਆਰੀ ॥ ਸੁੰਭ ਪਾਲਾਣੋ ਡਿਗਿਆ ਉਪਮਾ ਵੀਚਾਰੀ ॥ ਡੁਬਿ ਰਤੁ ਨਾਲਹੁ ਨਿਕਲੀ ਬਰਛੀ ਦੋਧਾਰੀ ॥ ਜਾਣੁ ਰਜਾਦੀ ਉਤਰੀ ਪੈਨ੍ਹਿ ਸੂਹੀ ਸਾਰ੍ਹੀ ॥੫੩॥ ਦੁਰਗਾ ਅਤੇ ਦਾਨਵੀ ਭੇੜ ਪਇਆ ਸਬਾਹੀਂ ॥ ਸਸਤ੍ਰ ਪਜੂਤੇ ਦੁਰਗਸਾਹ ਗਹਿ ਸਭਨੀ ਬਾਹੀਂ ॥ ਸੁੰਭ ਨਿਸੁੰਭ ਸੰਘਾਰਿਆ ਵਥ ਜੇ ਹੈ ਸਾਹੀਂ ॥ ਫਉਜਾ ਰਾਕਸ ਆਰੀਆਂ ਵੇਖ ਰੋਵਨਿ ਧਾਹੀਂ ॥ ਮੁਹਿ ਕੜੂਚੇ ਘਾਹੁ ਦੇ ਛਡਿ ਘੋੜੇ ਰਾਹੀਂ ॥ ਭਜਦੇ ਹੋਇ ਮਾਰੀਅਨ ਮੁੜਿ ਝਾਕਨਿ ਨਾਹੀਂ ॥੫੪॥ ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥ ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ ॥ ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ ॥ ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆ ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ ॥੫੫॥ ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ ॥ </div> {{DasamGranthPunjabiFooter|Chandi Charitar 2 (Punjabi Text)||Var Sri Bahagauti Ji Ki (Punjabi Text)|Gyan Prabodh (Punjabi Text)|}}
Summary:
Please note that all contributions to Sikhi360 may be edited, altered, or removed by other contributors. If you do not want your writing to be edited mercilessly, then do not submit it here.
You are also promising us that you wrote this yourself, or copied it from a public domain or similar free resource (see
My wiki:Copyrights
for details).
Do not submit copyrighted work without permission!
Cancel
Editing help
(opens in new window)
Template used on this page:
Template:DasamGranthPunjabiFooter
(
edit
)